ਕੁਰਾਲੀ 2ਅਪ੍ਰੈਲ (ਜਗਦੇਵ ਸਿੰਘ)
ਯੁਵਕ ਸੇਵਾਵਾਂ ਕਲੱਬ , ਗੁੰਨੋ ਮਾਜਰਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਮ ਦਾ ਆਯੋਜਨ ਕੀਤਾ ਗਿਆ । ਜਿਸ ਦੌਰਾਨ ਸ੍ਰੀ ਕਰਨੈਲ ਸਿੰਘ, ਡੀ.ਐਸ.ਪੀ. ਪੰਜਾਬ ਪੁਲਿਸ ਵੱਲੋ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ । ਪਿੰਡ ਦੇ ਨੌਜਵਾਨਾਂ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ ਗਿਆ ਅਤੇ ਪਿੰਡ ਦੇ ਨੌਜਵਾਨਾਂ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ । ਇਸ ਮੌਕੇ ਤੇ ਉੱਘੀਆ ਸਮਾਜ ਸੇਵੀ ਸ਼ਖਸ਼ੀਅਤਾਂ ਵੱਲੋਂ ਸਮਾਜਿਕ ਕਾਰਜਾਂ ਦੇ ਆਯੋਜਨ ਲਈ ਯੁਵਕਾਂ ਨੂੰ ਹੱਲਾਸ਼ੇਰੀ ਦਿੱਤੀ ਗਈ । ਕਲੱਬ ਦੇ ਪ੍ਰਧਾਨ ਹਰਸ਼ਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਮੂਹ ਨੋਜਵਾਨਾਂ ਦਾ ਧੰਨਵਾਦ ਕੀਤਾ ਗਿਆ । ਕਲੱਬ ਦੇ ਮੈਂਬਰ ਸੁਖਵਿੰਦਰ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ, ਦਲਬਾਗ ਸਿੰਘ, ਗੁਰਵਿੰਦਰ ਸਿੰਘ, ਜੁਝਾਰ ਸਿੰਘ, ਪਲਵਿੰਦਰ ਸਿੰਘ, ਪਰਦੀਪ ਸਿੰਘ, ਪਰਮਿੰਦਰ ਸਿੰਘ ਬੜੌਦੀ, ਹਰਮਨ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਸਮਾਜਿਕ ਕਾਰਜਾਂ ਨੂੰ ਹੋਰ ਵੀ ਉਤਸ਼ਾਹਪੂਰਵਕ ਕਰਨ ਲਈ ਨਿਰਣਾ ਕੀਤਾ ।