ਮਾਜਰੀ 15 ਅਪ੍ਹੈਲ (ਜਗਦੇਵ ਸਿੰਘ) –
ਪਿੰਡ ਗੁੰਨੋ ਮਾਜਰਾ ਵੱਲੋ ਸਮੂਹ ਨਗਰ ਨਿਵਾਸੀਆਂ, ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਵਿਸਾਖੀ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ ਪਿੰਡ ਦੀ ਸੰਗਤ ਵਲੋ ਗੁਰਬਾਣੀ ਦਾ ਅਨੰਦ ਮਾਣਿਆ ਗਿਆ । ਜਥੇਦਾਰ ਬਾਬਾ ਮਸਤਾਨ ਸਿੰਘ ਜੀ, ਮਿਸਲ ਭਾਈ ਸਦਾਨੰਦ ਜੀ ਵੱਲੋ ਗੁਰ ਪ੍ਰਚਾਰ ਕਥਾ ਕੀਰਤਨ ਨਾਲ ਨਿਹਾਲ ਕੀਤਾ ਗਿਆ ।
ਯੁਵਕ ਸੇਵਾਵਾਂ ਕਲੱਬ , ਗੁੰਨੋ ਮਾਜਰਾ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 18 ਸਾਲ ਤੱਕ ਦੇ ਯੁਵਕ ਯੁਵਤੀਆਂ ਨੇ ਭਾਗ ਲਿਆ ।
ਇਹ ਮੁਕਾਬਲਾ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਨਾਲ ਜੁੜੇ ਰੱਖਣ ਹਿੱਤ ਕਰਵਾਇਆ ਗਿਆ । ਮੁਕਾਬਲੇ ਦੌਰਾਨ ਯੁਵਕ ਸੇਵਾਵਾਂ ਕਲੱਬ ਵਲੋਂ ਜੇਤੂ ਨੌਜਵਾਨਾਂ ਨੂੰ ਪੱਗ, ਮੈਡਲ, ਮੋਮੇਂਟੋ ਅਤੇ ਇਨਾਮ ਰਾਸ਼ੀ ਨਾਲ ਸਨਮਨਿਤ ਕੀਤਾ ਗਿਆ । ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਯੁਵਕ ਨੂੰ 3100, ਦੂਜੇ ਨੂੰ 2100 ਅਤੇ ਤੀਜੇ ਨੰਬਰ ਤੇ ਜੇਤੂ ਭਾਗੀਦਾਰ ਨੂੰ 1100 ਰੁਪਏ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋ ਪਿੰਡ ਦੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਜਿਸ ਦੌਰਾਨ ਉਹਨਾਂ ਵਲੋ ਨੌਜਵਾਨਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ ਕੀਤੀ ਤੇ ਭਵਿੱਖ ਵਿਚ ਅਜਿਹੇ ਕਾਰਜ ਕਰਨ ਲਈ ਹੱਲਾ ਸ਼ੇਰੀ ਦਿੱਤੀ ਗਈ ।
ਕਲੱਬ ਦੇ ਪ੍ਰਧਾਨ ਹਰਸ਼ਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਮੂਹ ਨੋਜਵਾਨਾਂ ਦਾ ਧੰਨਵਾਦ ਕੀਤਾ ਗਿਆ । ਕਲੱਬ ਦੇ ਮੈਂਬਰ ਐਡਵਕੇਟ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਰੈਂਪੀ, ਕੁਲਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪਿੰਦਰ ਸਿੰਘ, ਪਲਵਿੰਦਰ ਸਿੰਘ ਬੰਟੀ, ਦਲਬਾਗ ਸਿੰਘ, ਗੁਰਵਿੰਦਰ ਸਿੰਘ, ਜੁਝਾਰ ਸਿੰਘ, ਪਲਵਿੰਦਰ ਸਿੰਘ, ਪਰਦੀਪ ਸਿੰਘ, ਪਰਮਿੰਦਰ ਸਿੰਘ ਬੜੌਦੀ, ਹਰਮਨ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਸਮਾਜਿਕ ਕਾਰਜਾਂ ਨੂੰ ਹੋਰ ਵੀ ਉਤਸ਼ਾਹਪੂਰਵਕ ਕਰਨ ਲਈ ਨਿਰਣਾ ਕੀਤਾ ।