ਚੰਡੀਗੜ੍ਹ/ਗੁਰਕਿਰਪਾ ਬਿਊਰੋ/6 / ਅਪ੍ਰੈਲ /2025
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 14 ਅਪੈ੍ਰਲ ਨੂੰ ਸੂਬੇ ਦੇ ਲੋਕਾਂ ਨੂੰ ਬੜੀ ਸੌਗਾਤ ਦੇਣ ਹਰਿਆਣਾ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਇਸ ਦਿਨ ਯਮੁਨਾਨਗਰ ਵਿੱਚ 800 ਮੈਗਾਵਾਟ ਸਮਰਥਾ ਵਾਲੇ ਥਰਮਲ ਯੂਨਿਟ ਦਾ ਨੀਂਹ ਪਥੱਰ ਅਤੇ ਹਿਸਾਰ ਵਿੱਚ ਏਅਰਪੋਰਟ ਦਾ ਉਦਘਾਟਨ ਅਤੇ ਨਵੇਂ ਟਰਮਿਨਲ ਦਾ ਨੀਂਹ ਪਥੱਰ ਕਰਣਗੇ। ਇਸ ਵਿਕਾਸ ਕਾਰਜਾਂ ਦੇ ਜਰਇਏ ਪ੍ਰਧਾਨ ਮੰਤਰੀ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੀ ਮਹੱਤਵਪੂਰਨ ਕੜੀ ਨੂੰ ਜੋੜਨ ਦਾ ਕੰਮ ਕਰਣਗੇ। ਸ੍ਰੀ ਸੈਣੀ ਐਂਤਵਾਰ ਨੂੰ ਪੋ੍ਰਗਰਾਮ ਸਥਲ ‘ਤੇ ਤਿਆਰੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਿਜਲੀ ਮੌਜੂਦਾ ਸਮੇਂ ਵਿੱਚ ਸਬ ਤੋਂ ਵੱਡੀ ਲੋੜ ਹੈ। ਰੇਲਵੇ ਹੋਵੇ ਜਾਂ ਸੜਕਾਂ ‘ਤੇ ਚਲਣ ਵਾਲੇ ਇਲੈਕਟ੍ਰਿਕ ਵਹੀਕਲ, ਅਸੀ ਹਰ ਚੀਜ ਵਿੱਚ ਬਿਜਲੀ ‘ਤੇ ਨਿਰਭਰ ਹਾਂ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਜਿਸ 800 ਮੈਗਾਵਾਟ ਸਮਰਥਾ ਵਾਲੇ ਥਰਮਲ ਯੂਨਿਟ ਦਾ ਨੀਂਹ ਪਥੱਰ ਰੱਖਣਗੇ ਉਹ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਨਿਰਮਾਣ ‘ਤੇ 7272 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਯੂਨਿਟ ਦਾ ਕੰਮ ਸਾਲ 2028 ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।
ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਅਤੇ ਹਿਸਾਰ ਵਿੱਚ ਦੋਹਾਂ ਸਥਾਨਾਂ ‘ਤੇ ਪੋ੍ਰਗਰਾਮਾਂ ਵਿੱਚ ਕੋਈ ਕਮੀ ਨਾ ਰਹੇ ਇਸ ਦੇ ਲਈ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਾਰੀ ਤਿਆਰੀਆਂ ਦਾ ਨਿਰਖਣ ਕੀਤਾ ਹੈ। ਸੂਬੇ ਨੂੰ ਮਿਲਣ ਵਾਲੀ ਵਿਕਾਸ ਦੀ ਇਨ੍ਹਾਂ ਸੌਗਾਤਾਂ ਦਾ ਸੂਬਾ ਹੀ ਨਹੀਂ ਸਗੋਂ ਦੇਸ਼ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਲੋਕਸਭਾ ਅਤੇ ਵਿਧਾਨਸਭਾ ਚੌਣਾਂ ਵਿੱਚ ਬੜੀ ਜਿੱਤ ਤੋਂ ਬਾਅਦ ਹਾਲ ਹੀ ਵਿੱਚ ਸਥਾਨਕ ਸਰਕਾਰ ਚੌਣਾਂ ਵਿੱਚ ਵੀ ਭਾਜਪਾ ਨੂੰ ਬੜੀ ਜਿੱਤ ਮਿਲੀ ਹੈ। ਅਜਿਹੇ ਵਿੱਚ ਸੂਬੇ ਦਾ ਵਿਕਾਸ ਹੁਣ ਟ੍ਰਿਪਲ ਗਤੀ ਨਾਲ ਦੌੜੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਸੇ ਗਤੀ ਨੂੰ ਵਧਾਉਣ ਲਈ ਸੂਬੇ ਵਿੱਚ ਪਹੁੰਚ ਰਹੇ ਹਨ।
ਉਨ੍ਹਾਂ ਨੇ ਪੋ੍ਰਗਰਾਮ ਸਥਲ ‘ਤੇ ਤਿਆਰ ਕੀਤੇ ਜਾ ਰਹੇ ਪੰਡਾਲ, ਵੀਆਈਪੀ ਗੈਲਰੀ, ਮੀਡੀਆ ਗੈਲਰੀ, ਪਾਰਕਿੰਗ ਸਥਲ ‘ਤੇ ਪੀਣ ਦੇ ਪਾਣੀ ਅਤੇ ਪਖਾਨਿਆਂ ਦੀ ਵਿਵਸਥਾ ਸਮੇਤ ਸਾਰੀ ਵਿਵਸਥਾਵਾਂ ਦੀ ਜਾਣਕਾਰੀ ਲਈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪਾਰਕਿੰਗ ਵਿਵਸਥਾ ਬੇਹਤਰ ਹੋਵੇ ਅਤੇ ਪ੍ਰੋਗਰਾਮ ਵਿੱਚ ਪੂਰੇ ਸੂਬੇ ਤੋਂ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲ ਨਾ ਹੋਵੇ ਇਸ ਦੀ ਵਿਵਸਥਾ ਕੀਤੀ ਜਾਵੇ।
ਇਸ ਮੌਕੇ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਯਮੁਨਾਨਗਰ ਘਨਸ਼ਿਆਮ ਦਾ ਅਰੋੜਾ, ਸਾਬਕਾ ਕੈਬੀਨੇਟ ਮੰਤਰੀ ਕੰਵਰ ਪਾਲ, ਨਗਰ ਨਿਗਮ ਦੀ ਮੇਅਰ ਸੁਮਨ ਬਹਿਮਨੀ, ਕਮੀਸ਼ਨਰ ਅਤੇ ਸਕੱਤਰ ਵਿਕਾਸ ਅਤੇ ਪੰਚਾਇਤ ਵਿਭਾਗ ਡਾ. ਅਮਿਤ ਅਗਰਵਾਲ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ.ਪਾਂਡੂਰੰਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।