ਕੁਰਾਲੀ,27 ਅਕਤੂਬਰ (ਜਗਦੇਵ ਸਿੰਘ)
ਹਰ ਸਾਲ ਦੀ ਤਰ੍ਹਾਂ ਦਸਮੇਸ਼ ਯੂਥ ਵੈਲਫੇਅਰ ਕਲੱਬ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵੱਲੋਂ ਨੌਵਾਂ ਕਬੱਡੀ ਕੱਪ ਕਰਵਾਇਆ ਗਿਆ। ਖੇਡ ਮੇਲੇ ਵਿੱਚ 38 ਟੀਮਾਂ ਨੇ ਭਾਗ ਲਿਆ। ਪਹਿਲੇ ਸਥਾਨ ਪ੍ਰਾਪਤ ਬਰਸਾਲਪੁਰ ਟੀਮ ਨੂੰ ਪ੍ਰਬੰਧਕਾਂ ਵਲੋਂ 71 ਹਜ਼ਾਰ ਦਾ ਇਨਾਮ ਤੇ ਦੂਜੇ ਸਥਾਨ ਤੇ ਖੁੱਡਾ ਅਲੀਸ਼ੇਰ ਟੀਮ ਨੂੰ 51 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਬੈਸਟ ਰੇਡਰ ਤੇਜ਼ੀ ਤੇ ਬੈਸਟ ਜਾਫੀ ਬਿਲਾ ਖੁੱਡਾ ਅਲੀਸ਼ੇਰ ਨੂੰ 15-15 ਹਜ਼ਾਰ ਰੁਪਏ ਨਕਦ ਸਨਮਾਨ ਵਜੋਂ ਦਿੱਤੇ ਗਏ। ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਰਵੀ ਸ਼ਰਮਾ, ਦਲਵਿੰਦਰ ਸਿੰਘ ਬੈਨੀਪਾਲ, ਭਾਜਪਾ ਆਗੂ ਅਰਵਿੰਦ ਪੁਰੀ, ਬਾਬਾ ਭੁਪਿੰਦਰ ਸਿੰਘ ਮਾਜਰਾ, ਯੂਥ ਆਗੂ ਮਨੀਸ ਕੁਮਾਰ ਮਾਜਰੀ ਨੇ ਸ਼ਮੂਲੀਅਤ ਕਰਦਿਆਂ ਕਬੱਡੀ ਟੀਮਾਂ ਦੀ ਖੂਬ ਹੌਸਲਾ ਅਫ਼ਜ਼ਾਈ ਕੀਤੀ। ਵਿਸ਼ੇਸ਼ ਮਹਿਮਾਨਾਂ ਸਾਬਕਾ ਸਰਪੰਚ ਗੁਰਮੇਲ ਸਿੰਘ, ਜਸਵੀਰ ਸਿੰਘ ਤਕੀਪੁਰ, ਨੰਬਰਦਾਰ ਅਮਰੀਕ ਸਿੰਘ, ਤਰਨਜੀਤ ਸਿੰਘ ਬਾਵਾ, ਰਣਜੀਤ ਸਿੰਘ ਕਾਕਾ, ਸੁਖਜਿੰਦਰ ਜੀਤ ਸਿੰਘ ਸੋਢੀ ਤੇ ਹੋਰ ਪਤਵੰਤੇ ਹਾਜਰ ਸਨ। ਕਲੱਬ ਪ੍ਰਧਾਨ ਜਗਤਾਰ ਸਿੰਘ ਸਿੱਧੂ, ਬਿੰਦਾ ਸੋਹੀ ਸਰਪੰਚ, ਕਲੱਬ ਮੈਂਬਰ ਰੱਬੀ ਸੋਹੀ, ਸੁਖਜੋਤ ਸਿੰਘ ਸਿੱਧੂ, ਹਰਜੋਤ ਸਿੰਘ ਸਿੱਧੂ, ਬਿਟੂ ਢਿਲੋਂ, ਜਸਪ੍ਰੀਤ ਸਿੰਘ ਕਲੇਰ, ਕੇਸਰ ਸਿੰਘ ਮਾਜਰਾ, ਸਤਪਾਲ ਸਿੰਘ ਤਕੀਪੁਰ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਕਬੱਡੀ ਮੇਲਾ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ।