ਚੰਡੀਗੜ੍ਹ/ਗੁਰਕਿਰਪਾ ਬਿਊਰੋ/ 11 / ਅਪ੍ਰੈਲ /2025

ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ 12 ਸਰਕਾਰੀ ਸਕੂਲਾਂ ਵਿੱਚ 1.75 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਾ ਪਿੰਡ ਲੋਅਰ ਲਈ 4.4 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋਈ ਹਰੀਪੁਰ ਵਿਖੇ ਕਲਾਸਰੂਮ ਦੀ ਮੁਰੰਮਤ ਲਈ 6.02 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਅੱਪਰ ਵਿਖੇ ਚਾਰਦੀਵਾਰੀ ਲਈ 3.80 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ ਵਿਖੇ ਚਾਰਦੀਵਾਰੀ ਲਈ 17.6 ਲੱਖ ਰੁਪਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਸਮੁੱਚੀ ਯੋਜਨਾ ਲਈ 70 ਲੱਖ ਰੁਪਏ ਵਿੱਚੋਂ 35.32 ਲੱਖ ਰੁਪਏ ਪੂਰੀ ਚਾਰਦੀਵਾਰੀ, ਸਾਇੰਸ ਲੈਬ, ਨਵੇਂ ਕਲਾਸਰੂਮ ਅਤੇ ਕਮਰਿਆਂ ਦੀ ਮੁਰੰਮਤ ਲਈ, 40 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿਰਥੀਪੁਰ ਵਿਖੇ ਸਮੁੱਚੀ ਯੋਜਨਾ ਦਾ ਨੀਂਹ ਪੱਥਰ, 5.7 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਹਾਈ ਸਕੂਲ ਪਿਰਥੀਪੁਰ ਵਿਖੇ ਬਾਸਕਟਬਾਲ ਕੋਰਟ ਦਾ  ਨੀਂਹ ਪੱਥਰ, 12.55 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨਿਰਮੋਹਗੜ੍ਹ ਵਿਖੇ ਕਮਰੇ ਦੀ ਮੁਰੰਮਤ, 3.8 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਲੋਅਰ ਵਿਖੇ ਚਾਰਦੀਵਾਰੀ, 2.55 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨੌ ਲੱਖਾ ਵਿਖੇ ਕਮਰੇ ਦੀ ਮੁਰੰਮਤ, 6.75 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਮਿਡਲ ਸਕੂਲ ਨੌ ਲੱਖਾ ਵਿਖੇ ਚਾਰਦੀਵਾਰੀ ਅਤੇ 2.55 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਡਾਢੀ ਵਿਖੇ ਮੁਰੰਮਤ ਅਤੇ ਨਵੀਨੀਕਰਨ ਕਰਨਾ ਸ਼ਾਮਲ ਹੈ।

ਸ਼ੇਅਰ