ਕੁਰਾਲੀ 5 ਅਪ੍ਰੈਲ (ਜਗਦੇਵ ਸਿੰਘ):

ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰੋਡਵੇਜ਼ (ਰੋਪੜ ਡੀਪੂ) ਦੇ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸ਼੍ਰੀ ਚਮਨ ਲਾਲ ਅੱਜ ਰਿਟਾਇਰਡ ਹੋਏ। ਜਿਨਾਂ ਨੇ ਘਰ ਵਿੱਚ ਇੱਕ ਰਿਟਾਇਰਮੈਂਟ ਪਾਰਟੀ ਦਿੱਤੀ। ਇਸ ਖੁਸ਼ੀ ਦੇ ਪਲ ਵਿੱਚ ਜਿੱਥੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ੍ਰੀ ਚਮਨ ਲਾਲ ਜੀ ਨੂੰ ਵਧਾਈ ਦਿੱਤੀ ਉੱਥੇ ਹੀ ਉੱਘੇ ਖੇਡ ਪ੍ਰਮੋਟਰ ਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ punjab (ਪੰਜਾਬ ਕਿਸਾਨ ਕਾਂਗਰਸ) ਵੱਲੋਂ ਉਹਨਾਂ ਨੂੰ ਘਰ ਜਾ ਕੇ ਵਧਾਈ ਦਿੱਤੀ।ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਸ੍ਰੀ ਚਮਨ ਲਾਲ ਜੀ ਜੋ ਕਿ ਆਪਣੀ ਡਿਊਟੀ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਖੇਤਰ ਦੀ ਸੇਵਾ ਦੇ ਵਿੱਚ ਅਹਿਮ ਯੋਗਦਾਨ ਪਾ ਰਹੇ ਸਨ। ਪਰ ਆਪਣੀਆਂ ਡਿਊਟੀ ਪ੍ਰਤੀ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਕਾਰਨ ਉਹਨਾਂ ਨੂੰ ਸਮੇਂ ਦੀ ਘਾਟ ਮਹਿਸੂਸ ਹੁੰਦੀ ਹੋਵੇਗੀ।ਪਰ ਹੁਣ ਰਿਟਾਇਰ ਹੋਣ ਤੇ ਉਹ ਆਪਣਾ ਪੂਰਾ ਸਮਾਂ ਸਮਾਜ ਅਤੇ ਧਾਰਮਿਕ ਸੇਵਾ ਵਿੱਚ ਲਗਾ ਸਕਣਗੇ। ਉਹਨਾਂ ਕਿਹਾ ਕਿ ਅਜਿਹੇ ਉੱਚੀ ਸੁੱਚੀ ਸੋਚ ਵਾਲੇ ਸੱਜਣਾ ਦੀ ਸਮਾਜ ਨੂੰ ਬੇਹੱਦ ਲੋੜ ਹੈ। ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਸ੍ਰੀ ਚਮਨ ਲਾਲ ਦੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਜੈ ਸਿੰਘ ਚੱਕਲ, ਜਗਦੇਵ ਸਿੰਘ ਮਲੋਆ, ਮੁਕੇਸ਼ ਰਾਣਾ,ਲੋਕ ਗਾਇਕ ਉਮਿੰਦਰ ਸਿੰਘ ਉਮਾ, ਆਦਿ ਹਾਜ਼ਰ ਸਨ

ਸ਼ੇਅਰ