ਕੁਰਾਲੀ 23ਸਤੰਬਰ (ਜਗਦੇਵ ਸਿੰਘ)

ਪੰਚਾਇਤੀ ਰਾਜ ਮੰਤਰਾਲਾ ਭਾਰਤ ਸਰਕਾਰ ਦੁਆਰਾ ਬਾਲ ਵਿਭਾਗ ਅਤੇ ਮਹਿਲਾ ਸਭਾ ਨੂੰ ਮੁੱਖ ਰੱਖਦੇ ਬੀਡੀਪੀਓ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ, ਕਰਮਚਾਰੀਆਂ, ਆਂਗਣਵਾੜੀ ਮੁਲਾਜ਼ਮਾਂ, ਅਧਿਆਪਕਾਂ, ਆਸ਼ਾ ਵਰਕਰਾਂ, ਸੈਲਫ ਹੈਲਪ ਗਰੁੱਪ,ਈ-ਪੰਚਾਇਤ, ਪੰਚਾਇਤ ਸੈਕਟਰੀ ਅਤੇ ਜੇ ਈ ਦੀ ਮਿਤੀ 18, 19, 20 ਅਤੇ 21 ਸਤੰਬਰ ਨੂੰ ਬੀ ਡੀ ਪੀ ਓ ਮਾਜਰੀ ਵਿਖੇ ਟਰੇਨਿੰਗ ਕੈਂਪ ਲਗਾਇਆ ਗਿਆ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਇਕੱਲਿਆਂ ਗ੍ਰਾਮ ਸਭਾ ਨਾਲ ਨਹੀਂ ਹੋ ਸਕਦਾ। ਲੋੜ ਅਨੁਸਾਰ ਬਾਲ ਮਤਾ ਅਤੇ ਮਹਿਲਾ ਸਭਾ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਟਰੇਨਿੰਗ ਕੈਂਪ ਵਿੱਚ ਅਧਿਆਪਕ, ਆਂਗਣਵਾੜੀ ਵਰਕਰ,ਆਸ਼ਾ ਵਰਕਰ, ਸੈਲਫ ਹੈਲਪ ਗਰੁੱਪ, ਈ-ਪੰਚਾਇਤ, ਪੰਚਾਇਤ, ਜੇ ਈ ਪੰਚਾਇਤ ਸਕੱਤਰ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਬੀ ਡੀ ਪੀ ਓ ਓਕਾਰ ਸਿੰਘ, ਗੁਰਮੁਖ ਸਿੰਘ ਪੰਚਾਇਤ ਸਕੱਤਰ, ਜੇ ਈ ਮੋਹਿਤ ਕੁਮਾਰ, ਸਤਨਾਮ ਸਿੰਘ ਕਲਰਕ, ਨਰਿੰਦਰ ਸਿੰਘ ਸਟੈਨੋ, ਸੋਨੂ ਮਾਜਰੀ ਅਤੇ ਹੋਰ ਕਰਮਚਾਰੀ ਅਤੇ ਅਧਿਕਾਰੀ ਵੀ ਹਾਜ਼ਰ ਸਨ।

ਸ਼ੇਅਰ