ਕੁਰਾਲੀ 21 ਅਪ੍ਰੈਲ(ਜਗਦੇਵ ਸਿੰਘ)

ਨਿਊ ਚੰਡੀਗੜ੍ਹ ਦੀ ਈਕੋ ਸਿਟੀ ਵੰਨ ਵਿੱਚ ਨਿਊ ਚੰਡੀਗੜ੍ਹ ਦੀ ਈਕੋ ਸਿਟੀ ਦੀ ਪੁਰਾਣੀ ਚੋਣ ਦੀ ਮਿਆਦ ਖਤਮ ਹੋ ਗਈ ਸੀ ਅਤੇ ਹੁਣ ਨਵੀਂ ਹੋਈ ਚੋਣ ਵਿੱਚ ਗੁਰਜੀਤ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੀਤ ਪ੍ਰਧਾਨ ਹਰਦੀਪ ਸਿੰਘ,ਜਨਰਲ ਸਕੱਤਰ ਅਮਨਦੀਪ ਸਿੰਘ ਸਿੱਧੂ,ਪ੍ਰੈਸ ਸਕੱਤਰ ਰੁਪਿੰਦਰ ਸਿੰਘ ਸੋਹੀ ਅਤੇ ਖਜਾਨਚੀ ਵਰਿੰਦਰ ਸ਼ਰਮਾ ਨੂੰ ਚੁਣਿਆ ਗਿਆ ਹੈ ਜਦਕਿ ਰਜਿੰਦਰ ਸਿੰਘ ਤੇ ਕੁਲਬੀਰ ਸਿੰਘ ਨੂੰ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਸੈਣੀ ਕੁਲਵੀਰ ਸਿੰਘ ਸਿੱਧੂ ਆਰ ਪੀ ਐਸ ਵਾਲੀਆ, ਸੁਭਾਸ਼ ਗੁਪਤਾ,ਪਾਲਜਿੰਦਰ ਸਿੰਘ ਇਕਬਾਲ ਸਿੰਘ ਮੱਖਣ ਸਿੰਘ ਆਦਿ ਵਿਸ਼ੇਸ ਮਹਿਮਾਨਾਂ ਵਜੋਂ ਹਾਜ਼ਰ ਸਨ।

ਸ਼ੇਅਰ