ਮਾਜਰੀ 15 ਅਪ੍ਹੈਲ (ਜਗਦੇਵ ਸਿੰਘ) –

ਪਿੰਡ ਮਾਣਕਪੁਰ ਸ਼ਰੀਫ ਵਿਖੇ ਬਲਾਕ ਪ੍ਰਧਾਨ ਮਾਜਰੀ ਮਦਨ ਸਿੰਘ ਮਾਣਕਪੁਰ ਸ਼ਰੀਫ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਅਤੇ ਖਾਲਸਾ ਸਾਜਨਾ ਦਿਵਸ ਸਬੰਧੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਵਿੱਚ ਹਲਕਾ ਇੰਚਾਰਜ ਖਰੜ ਸ਼੍ਰੀ ਵਿਜੈ ਸ਼ਰਮਾ ਟਿੰਕੂ ਜੀ ਅਤੇ ਜਿਲਾ ਮੋਹਾਲੀ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਜੀ ਵਲੋ ਹਾਜ਼ਰੀ ਲਗਾਈ ਗਈ। ਪ੍ਰਧਾਨ ਜੀਤੀ ਜੀ ਅਤੇ ਵਿਜੈ ਸ਼ਰਮਾ ਟਿੰਕੂ ਜੀ ਵਲੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਵੇਰਵਿਆਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਓਹਨਾ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸਿਧਾਂਤਾਂ ਅਨੁਸਾਰ ਆਪਣੇ ਜੀਵਨ ਵਿੱਚ ਤਬਦੀਲੀਆਂ ਕਰੋ ਅਤੇ ਓਹਨਾ ਦੇ ਮੁਤਾਬਕ ਚਲੋ ਇਹ ਸਭ ਤੋਂ ਵੱਡੀ ਸਰਧਾਂਜਲੀ ਹੋਵੇਗੀ। ਇਸ ਮੌਕੇ ਪਿੰਡ ਦੀ ਸੰਗਤ ਤੋਂ ਇਲਾਵਾ ਹਲਕੇ ਤੋ ਸਮੁੱਚੇ ਕਾਂਗਰਸ ਪਾਰਟੀ ਦੇ ਵਰਕਰ ਪੁੱਜੇ ਹੋਏ ਸਨ।ਇਸ ਮੌਕੇ ਬਾਬਾ ਰਾਮ ਸਿੰਘ ਜਰਨਲ ਸਕੱਤਰ ਜ਼ਿਲਾ ਮੋਹਾਲੀ, ਨਵੀਨ ਬਾਂਸਲ ਖਿਜਰਾਬਾਦ ਵਾਈਸ ਪ੍ਰਧਾਨ ਮੋਹਾਲੀ, ਸਰਪੰਚ ਦਲਵੀਰ ਸਿੰਘ, ਪੰਚ ਸੰਦੀਪ ਸਿੰਘ, ਪੰਚ ਲਖਮੀਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਅਰੁਣ ਕੁਮਾਰ, ਪੰਚ ਨਾਜ਼ਰ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ, ਮੇਜਰ ਸਿੰਘ, ਦਵਿੰਦਰ ਸਿੰਘ ਠੇਕੇਦਾਰ, ਕੁਲਵਿੰਦਰ ਸਿੰਘ ਕਿੰਦੀ,ਦਰਸ਼ਨ ਸਿੰਘ, ਸਰਪੰਚ ਛਿੰਦਰਪਾਲ ਸਿੰਘ ਦੁੱਲੁਆ , ਨਿਰਮਲ ਸਿੰਘ ਦੁੱਲੂਆ, ਗੁਰਦੇਵ ਸਿੰਘ ਪੱਲਣਪੁਰ, ਪਲਵਿੰਦਰ ਸਿੰਘ ਭਿੰਦਾ ਪੱਲਣਪੁਰ, ਗੁਰਦੀਪ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ ਭੋਲਾ ਕਰਤਾਰਪੁਰ, ਕੁਲਦੀਪ ਸਿੰਘ ਪੰਚ ਕਰਤਾਰਪੁਰ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਵਾਇਸ ਬਲਾਕ ਪ੍ਰਧਾਨ ਗੁਰਦੀਪ ਸਿੰਘ ਕੁਬਹੇੜੀ, ਜਗਤਾਰ ਸਿੰਘ ਗੋਲਾ ਸੰਗਤਪੁਰਾ , ਸਰਬਜੀਤ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਢਕੋਰਾ, ਦਰਸ਼ਨ ਸਿੰਘ ਖੇੜਾ, ਸੁਖਬੀਰ ਚੰਦ ਕਟੌਚ ਤੋ ਇਲਾਵਾ ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ ਹਾਜ਼ਰ ਸਨ।

ਸ਼ੇਅਰ