ਕੁਰਾਲੀ 4 ਅਪ੍ਰੈਲ (ਜਗਦੇਵ ਸਿੰਘ)
ਹਲਕਾ ਖਰੜ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਾਲੀ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦੇਣ ਨੂੰ ਲੈਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਵਲੋ ਲਿਆਦਾ ਬਰਥਡੇ ਕੇਕ ਕੱਟਦੇ ਹੋਏ ਉਨ੍ਹਾਂ ਨਾਲ ਆਪਣੇ ਜਨਮ ਦਿਨ ਦੀਆ ਖੁਸ਼ੀਆ ਸਾਝੀਆ ਕੀਤੀਆ ਗਈਆ।
ਗੁਰਪ੍ਰਤਾਪ ਸਿੰਘ ਪਡਿਆਲਾ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾ ਤੇ ਸ਼ੁਭਚਿੰਤਕਾ ਵਲੋਂ ਉਨ੍ਹਾਂ ਦਾ ਜਨਮ ਦਿਨ ਉਨ੍ਹਾ ਦੀ ਮੋਰਿੰਡਾ ਵਿਖੇ ਸਥਿਤ ਰਿਹਾਇਸ਼ ‘ਤੇ ਮਨਾਇਆ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਨਗਲੀਆਂ , ਸਰਪੰਚ ਬੋਬੀ ਬੱਤਾ, ਵੱਡੀ ਗਿਣਤੀ ਸ਼ੁਭ ਚਿੰਤਕਾਂ ਹਾਜ਼ਰ ਸਨ।