ਕੁਰਾਲੀ 23 ਸਤੰਬਰ (ਜਗਦੇਵ ਸਿੰਘ)
ਪੀ.ਐਸ.ਈ.ਬੀ. ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਅਤੇ ਟੀ ਐਸ ਯੂ ਭੰਗਲ ਦੇ ਸੱਦੇ ਤੇ ਕੁਰਾਲੀ ਦਫ਼ਤਰ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਪਾਵਰਕਾਮ ਦੀ ਮੇਨੇਜਮੇਂਟ ਦੇ ਖਿਲਾਫ਼ ਵਿੱਢੇ ਸੰਘਰਸ਼ ਅਧੀਨ ਕੁਰਾਲੀ ਬਿਜਲੀ ਦਫ਼ਤਰ ਵਿਖੇ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਰੋਸ ਮਾਰਚ ਕੀਤਾ ਗਿਆ । ਇਸ ਮੌਕੇ ਰੋਸ ਮਾਰਚ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਇਹੋ ਅਜਿਹੇ ਹਲਾਤ ਹੋ ਗਏ ਹਨ ਕਿ ਚੋਣਾ ਸਮੇਂ ਭਗਵੰਤ ਮਾਨ ਸਰਕਾਰ ਨੇ ਵੱਖ ਵੱਖ ਮੁਲਾਜਮ ਜਥੇਬੰਦੀਆਂ ਨਾਲ ਜਿਹੜੇ ਵਾਅਦੇ ਕੀਤੇ ਸੀ, ਪੂਰੇ ਨਾ ਹੋਣ ਕਾਰਨ ਅੱਜ ਮੁਲਾਜਮ ਵਰਗ ਨੂੰ ਸੜਕਾ ਤੇ ਆਕੇ ਅਪਣੀਆਂ ਹੱਕੀ ਮੰਗਾਂ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਬਿਜਲੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ਸੜਕਾ ਤੇ ਉਤਰਕੇ ਰੋਸ ਮੁਜਹਾਰੇ ਕੀਤੇ ਜਾਣਗੇ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੋਕੇ ਸੁਖਵਿੰਦਰ ਸਿੰਘ ਦੁੱਮਣਾ ਮੈਂਬਰ ਜੁਆਇੰਟ ਫੋਰਮ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੇਨੇਜਮੇਂਟ ਮੁਲਾਜ਼ਮਾਂ ਦੀਆ ਮੰਗਾਂ ਪ੍ਰਤੀ ਜ਼ਰਾ ਵੀ ਗੰਭੀਰ ਨਹੀਂ ਹੈ, ਬਿਜਲੀ ਕਾਮਿਆ ਦੀਆ ਹੱਕੀ ਮੰਗਾ ਜਿਹਨਾਂ ਵਿੱਚ ਬਿਜਲੀ ਹਾਦਸਿਆਂ ਦੌਰਾਨ ਆਪਣੀਆਂ ਕੀਮਤੀ ਜਾਨਾ ਗੁਆਉਣ ਵਾਲੇ ਕਾਮਿਆਂ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸ਼ਹੀਦ ਦਾ ਦਰਜਾ ਦੇਣ, ਜ਼ਖਮੀ ਹੋਏ ਬਿਜਲੀ ਕਾਮਿਆ ਦਾ ਕੈਸ਼ਲੈਸ ਇਲਾਜ਼ ਕਰਵਾਉਣ, ਮੁਲਾਜ਼ਮਾਂ ਦੇ ਖਿਲਾਫ ਪੁਲਸ ਕੇਸ ਨਾ ਕਰਨ, ਆਰ.ਟੀ.ਐਮ. ਦੀਆ ਪਰੋਮਸ਼ਨ ਕਰਨ, ਓ ਸੀ ਕੈਟੀਗਰੀ ਨੂੰ ਪੇ ਬੈਂਡ ਦੇਣ ,ਪੰਜਾਬ ਸਰਕਾਰ ਵਲੋ ਨਵੇ ਸਕੇਲਾਂ ਅਨੁਸਾਰ ਭੱਤਿਆ ਦਾ ਬਕਾਇਆ,ਖਾਲੀ ਅਸਾਮੀਆਂ ਵਿਰੁੱਧ ਰੈਗੂਲਰ ਭਰਨੀ ਕਰਨਾ, ਅਤੇ ਹੋਰ ਬਹੁਤ ਸਾਰੀਆਂ ਮੰਗਾਂ ਸ਼ਾਮਿਲ ਹਨ। ਇਹਨਾਂ ਮੰਗਾ ਨੂੰ ਬਿਜਲੀ ਮੰਤਰੀ ਅਤੇ ਪਾਵਰ ਦੀ ਮੇਨੇਜਮੇਂਟ ਵਲੋ ਕਈ ਵਾਰ ਮੀਟਿੰਗਾਂ ਵਿਚ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਜਥੇਬੰਦੀਆਂ ਵੱਲੋਂ ਤਿੰਨ ਦਿਨਾਂ ਦੀ ਮਾਸ ਲੀਵ ਤੇ ਜਾਣ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਤੀਜੇ ਦਿਨ ਅੱਜ ਡਿਵੀਜ਼ਨ ਖਰੜ ਦੇ ਬਿਜਲੀ ਮੁਲਾਜ਼ਮਾ ਵਲੋ ਕੁਰਾਲੀ ਵਿਖੇ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇਸ ਤੋਂ ਇਲਾਵਾ ਪਰਮਜੀਤ ਸਿੰਘ ਸਰਕਲ ਸਕੱਤਰ ਟੀ.ਐਸ.ਯੂ,ਰਿਸ਼ਬ ਚਿਗਲ ਸਰਕਲ ਆਗੂ ਫੈਡਰੇਸ਼ਨ ਏਟਕ , ਬਲਵਿੰਦਰ ਸਿੰਘ ਸਾਬਕਾ ਸਰਕਲ ਆਗੂ ਟੀ.ਐਸ.ਯੂ, ਰਣਯੋਧ ਸਿੰਘ ਪ੍ਰਧਾਨ ਟੀ.ਐਸ.ਯੂ, ਤਰਨਜੀਤ ਸਿੰਘ ਫੈਡਰੇਸ਼ਨ ਏਟਕ, ਬਲਜਿੰਦਰ ਸਿੰਘ ਡਵੀਜ਼ਨ ਸਕੱਤਰ ਟੀ.ਐਸ.ਯੂ, ਨਿਰਮਲ ਸਿੰਘ ਸਕੱਤਰ ਫੇਡਰੇਸ਼ਨ ਏਟਕ, ਰਣਵੀਰ ਸਿੰਘ ਪ੍ਰਧਾਨ,ਸ਼ੇਰ ਸਿੰਘ ਟੀ.ਐਸ.ਯੂ, ਮੱਲ ਸਿੰਘ ਰਿਟਾਇਰੀ ਆਗੂ ਦਵਿੰਦਰ ਸਿੰਘ ਸਰਕਲ ਪ੍ਰਧਾਨ ਭੰਗਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਨਾਲ ਟਕਰਾਅ ਵਾਲੀ ਨੀਤੀ ਛੱਡ ਕੇ ਦਿੱਤੇ ਮੰਗ ਪੱਤਰ ਅਨੁਸਾਰ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਇਸ ਮੌਕੇ ਕੌਸਲਰ ਰਮਾਂਕਾਂਤ ਕਾਲੀਆ, ਸੁਖਵਿੰਦਰ ਸਿੰਘ ਪ੍ਰਧਾਨ ਟੀ.ਐਸ.ਯੂ ਕੁਰਾਲੀ,ਪਾਰੁਲ ਪਰਮਾਰ ਜੇ.ਈ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਕੁਰਾਲੀ, ਭਾਗ ਸਿੰਘ ਰਿਟਾਇਰੀ ਆਗੂ, ਜਗਦੀਪ ਸਿੰਘ ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਅਮਨਦੀਪ ਸਿੰਘ ਦਲਬੀਰ ਸਿੰਘ, ਜਗਦੀਪ ਸਿੰਘ, ਰਣਜੀਤ ਸਿੰਘ,ਅਵਤਾਰ ਸਿੰਘ, ਪ੍ਰੇਮ ਸਿੰਘ, ਪਰਮਿੰਦਰ ਸਿੰਘ, ਨਰਿੰਦਰ ਸਿੰਘ ਸੀ.ਐਚ.ਬੀ,ਅਮਰੀਕ ਸਿੰਘ, ਸ਼ਮਸ਼ੇਰ ਸਿੰਘ, ਰੇਸ਼ਮ ਸਿੰਘ, ਯੋਗਰਾਜ ਸਿੰਘ, ਬਲਜਿੰਦਰ ਹੈਪੀ,ਸੁਖਵੀਰ ਸਿੰਘ, ਗੁਰਦੇਵ ਸਿੰਘ, ਤਰਲੋਚਨ ਸਿੰਘ ਆਦਿ ਹਾਜਿਰ ਸਨ।