ਚੰਡੀਗੜ 28 ਅਪ੍ਰੈਲ (ਹਰਬੰਸ ਸਿੰਘ)

“ਬਾਦਲ ਦਲੀਆ ਤੇ ਬਾਗੀ ਸੁਧਾਰ ਲਹਿਰ ਵਾਲੇ ਦੋਵਾਂ ਧੜੇ ਦੇ ਆਗੂਆਂ ਨੂੰ ਕੋਈ ਹੱਕ ਨਹੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਖਾਲਸਾ ਪੰਥ ਦੀ ਸਿਰਮੌਰ ਸੰਸਥਾਂ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਮਸਰੂਫ ਹੋਣ । ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ 2 ਦਸੰਬਰ ਦੇ ਹੋਏ ਫੈਸਲਿਆ ਵਿਚ ਇਨ੍ਹਾਂ ਦੋਵਾਂ ਧੜਿਆ ਦੇ ਆਗੂਆ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਇਨ੍ਹਾਂ ਕੋਲ ਬੀਤੇ ਸਮੇ ਦੀਆਂ ਹੋਈਆ ਬਜਰ ਗੁਸਤਾਖੀਆ, ਧੋਖੇ, ਫਰੇਬ ਅਤੇ ਸਿੱਖ ਕੌਮ ਵਿਰੁੱਧ ਸਾਜਿਸਾਂ ਕਰਨ ਦੀ ਬਦੌਲਤ ਇਨ੍ਹਾਂ ਦੋਵਾਂ ਧੜਿਆ ਦਾ ਕੋਈ ਇਖਲਾਕੀ ਹੱਕ ਨਹੀ ਰਹਿ ਗਿਆ ਕਿ ਉਹ ਸਿੱਖ ਕੌਮ ਵਿਚੋ ਪੂਰਨ ਰੂਪ ਵਿਚ ਦੁਰਕਾਰੇ ਜਾ ਚੁੱਕੇ ਇਹ ਆਗੂ ਹੁਣ ਕੌਮ ਦੀ ਅਗਵਾਈ ਕਰਨ ਜਾਂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕੌਮ ਨੂੰ ਗੁੰਮਰਾਹ ਕਰਦੇ ਰਹਿਣ । ਇਨ੍ਹਾਂ ਦੋਵਾਂ ਧੜਿਆ ਦੇ ਆਗੂਆ ਨੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਐਸ.ਜੀ.ਪੀ.ਸੀ ਸੰਸਥਾਂ ਨਾਲ ਬੇਸੁਮਾਰ ਗਦਾਰੀਆ, ਧੋਖੇ, ਫਰੇਬ ਕੀਤੇ ਹਨ ਅਤੇ ਸੂਬੇ ਦੇ ਖਜਾਨੇ ਅਤੇ ਐਸ.ਜੀ.ਪੀ.ਸੀ ਦੇ ਖਜਾਨੇ ਨੂੰ ਆਪਣੇ ਨਿੱਜੀ ਹਿੱਤਾ ਦੀ ਵਰਤੋ ਲਈ ਨਹੀ ਲੁੱਟਦੇ ਰਹੇ ਬਲਕਿ ਸਿੱਖੀ ਸਿਧਾਤਾਂ, ਮਰਿਯਾਦਾਵਾ ਅਤੇ ਸੋਚ ਨੂੰ ਵੀ ਡੂੰਘੀ ਠੇਸ ਪਹੁੰਚਾਈ ਹੈ । ਬੀਜੇਪੀ-ਆਰ.ਐਸ.ਐਸ, ਕਾਂਗਰਸੀਆ ਦੀਆਂ ਸਿੱਖ ਵਿਰੋਧੀ ਸਾਜਿਸਾਂ ਵਿਚ ਆਪਣੇ ਫਾਇਦਿਆ ਲਈ ਸਮੂਲੀਅਤ ਕਰਦੇ ਰਹੇ ਹਨ । ਸਿੱਖ ਕੌਮ ਦਾ ਕਤਲੇਆਮ ਕਰਵਾਉਣ ਵਿਚ ਅਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਿਚ ਸਿੱਧੇ ਤੌਰ ਤੇ ਭਾਗੀ ਹਨ । ਇਨ੍ਹਾਂ ਦੋਵਾਂ ਧੜਿਆ ਦੇ ਆਗੂਆ ਵਿਚ ਕੋਈ ਯੋਗਤਾ ਤੇ ਕਾਬਲੀਅਤ ਨਹੀ ਕਿ ਉਹ ਸਿੱਖ ਕੌਮ ਦੇ ਲੰਮੇ ਸਮੇ ਤੋ ਦਰਪੇਸ ਆ ਰਹੇ ਮਸਲਿਆ ਨੂੰ ਹੱਲ ਕਰਵਾ ਸਕਣ ਅਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਸਮੁੱਚੇ ਸੰਸਾਰ ਵਿਚ ਕਾਇਮ ਰੱਖਣ ਵਿਚ ਯੋਗਦਾਨ ਪਾ ਸਕਣ । ਬੇਸੱਕ ਬਾਦਲ ਧੜੇ ਦੇ ਸ੍ਰੀ ਧਾਮੀ ਦੇ ਹੁਕਮਾਂ ਉਤੇ ਜੋ ਦੂਜੇ ਧੜੇ ਨੂੰ ਮੀਟਿੰਗ ਕਰਨ ਲਈ ਗੈਰ ਇਖਲਾਕੀ ਢੰਗ ਨਾਲ ਫਤਹਿਗੜ੍ਹ ਸਾਹਿਬ ਵਿਖੇ ਜਿੰਦਰੇ ਲਗਾਏ ਹਨ ਇਹ ਅਤਿ ਨਿੰਦਣਯੋਗ ਹੈ । ਪਰ ਇਨ੍ਹਾਂ ਦੋਵਾਂ ਧੜਿਆ ਦੀ ਲੜਾਈ ਤੇ ਸਰਗਰਮੀਆ ਕੇਵਲ ਤੇ ਕੇਵਲ ਰਾਜ ਸਤ੍ਹਾ ਪ੍ਰਾਪਤ ਕਰਨ, ਸੂਬੇ ਅਤੇ ਕੌਮ ਦੇ ਖਜਾਨਿਆ ਦੀ ਆਪਣੇ ਹਿੱਤਾ ਲਈ ਦੁਰਵਰਤੋ ਕਰਨ ਤੱਕ ਸੀਮਤ ਹੈ । ਇਨ੍ਹਾਂ ਦੋਵਾਂ ਧੜੇ ਦੇ ਆਗੂਆ ਦੀ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਧਾਰਮਿਕ ਤੇ ਰਾਜਸੀ ਤੌਰ ਤੇ ਕੋਈ ਦੇਣ ਨਹੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਫਤਹਿਗੜ੍ਹ ਸਾਹਿਬ ਦੇ ਗੁਰੂਘਰ ਵਿਖੇ ਬਾਗੀ ਧੜੇ ਦੇ ਆਗੂਆਂ ਦੀ ਹੋਣ ਵਾਲੀ ਇਕੱਤਰਤਾ ਵਾਲੇ ਸਥਾਂਨ ਤੇ ਬਾਦਲਾਂ ਦੇ ਹੁਕਮ ਤੇ ਸ੍ਰੀ ਧਾਮੀ ਵੱਲੋ ਜਿੰਦਰੇ ਲਗਾਉਣ ਦੀ ਕਾਰਵਾਈ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਦੋਵਾਂ ਧੜਿਆ ਦੇ ਪਾਏ ਜਾ ਰਹੇ ਰਾਮ ਰੌਲੇ ਨੂੰ ਨਿਰਾਰਥਕ ਕੇਵਲ ਤੇ ਕੇਵਲ ਸਤ੍ਹਾ ਪ੍ਰਾਪਤੀ ਤੱਕ ਸੀਮਤ ਹੋਣਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਆਗੂਆ ਨੂੰ ਸਿੱਖ ਕੌਮ ਦੀ ਸਿਆਸੀ ਤੇ ਧਾਰਮਿਕ ਅਗਵਾਈ ਕਰਨ ਤੋ ਪੂਰਨ ਰੂਪ ਵਿਚ ਰੱਦ ਕਰ ਦਿੱਤਾ ਹੈ ਫਿਰ ਇਹ ਦੋਵੇ ਧੜਿਆ ਦੇ ਆਗੂ ਸਿੱਖ ਕੌਮ ਦੀਆਂ ਭਾਵਨਾਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਿਧਾਤਾਂ ਦੇ ਵਿਰੁੱਧ ਜਾ ਕੇ ਹੁਣ ਕਿਹੜੀ ਕੌਮੀ, ਅਣਖ ਤੇ ਗੈਰਤ ਦੀ ਲੜਾਈ ਲੜ ਰਹੇ ਹਨ ? ਇਸ ਲਈ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਦੋਵਾਂ ਧੜਿਆ ਦੇ ਨਲਾਇਕ, ਕੌਮ ਤੇ ਪੰਜਾਬ ਸੂਬੇ ਨਾਲ ਨਿਰੰਤਰ ਧੋਖੇ ਫਰੇਬ ਕਰਦੇ ਆ ਰਹੇ ਹਰ ਖੇਤਰ ਵਿਚ ਅਸਫਲ ਹੋ ਚੁੱਕੀ ਇਸ ਦਾਗੋ ਦਾਗ ਹੋਈ ਲੀਡਰਸਿਪ ਨੂੰ ਪੂਰਨ ਰੂਪ ਵਿਚ ਨਕਾਰ ਕੇ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਵਿਚ ਜਾਂ ਰਾਜਸੀ ਚੋਣਾਂ ਵਿਚ ਉਸ ਉੱਚੇ ਸੁੱਚੇ ਇਖਲਾਕ ਵਾਲੇ ਦ੍ਰਿੜ ਸਿੱਖਾਂ ਨੂੰ ਅੱਗੇ ਲਿਆਉਣ ਦੀ ਜਿੰਮੇਵਾਰੀ ਨਿਭਾਉਣ ਜੋ ਆਤਮਿਕ ਤੇ ਸਰੀਰਕ ਤੌਰ ਤੇ ਸਿੱਖੀ ਸਿਧਾਤਾਂ ਤੇ ਸੋਚ ਨੂੰ ਸਮਰਪਿਤ ਹੋਣ ਅਤੇ ਇਨ੍ਹਾਂ ਵੱਲੋ ਇਕ ਦੂਜੇ ਵਿਰੁੱਧ ਗੈਰ ਦਲੀਲ ਢੰਗ ਨਾਲ ਬਿਆਨਬਾਜੀ ਕਰਕੇ ਜੋ ਸਿੱਖ ਕੌਮ ਦੇ ਸੰਸਾਰਿਕ ਅਕਸ ਨੂੰ ਧੂੰਦਲਾ ਕਰਨ ਦੇ ਅਮਲ ਹੋ ਰਹੇ ਹਨ, ਉਸ ਤੋ ਸੁਚੇਤ ਰਹਿੰਦੇ ਹੋਏ ਸਿੱਖ ਕੌਮ ਸਮੂਹਿਕ ਰੂਪ ਵਿਚ ਅਜਿਹੀ ਜਿੰਮੇਵਾਰੀ ਨਿਭਾਏ ਜਿਸ ਨਾਲ ਇਹ ਦਾਗੋ ਦਾਗ ਹੋਈ ਗੈਰ ਸਿਧਾਤਿਕ ਲੀਡਰਸਿਪ ਨਾ ਤਾਂ ਸਿੱਖੀ ਧਾਰਮਿਕ ਸੰਸਥਾਵਾਂ ਵਿਚ ਅਤੇ ਨਾ ਹੀ ਰਾਜਸੀ ਖੇਤਰ ਵਿਚ ਫਿਰ ਦਾਖਲ ਹੋ ਕੇ ਇਨ੍ਹਾਂ ਦੋਵਾਂ ਖੇਤਰਾਂ ਨੂੰ ਗੰਧਲਾ ਕਰ ਸਕਣ । ਉਨ੍ਹਾਂ ਸਮੁੱਚੀ ਸਿੱਖ ਕੌਮ ਅਤੇ ਸਿੱਖ ਸਖਸੀਅਤਾਂ ਨੂੰ ਇਹ ਗੰਭੀਰਤਾ ਭਰੀ ਅਪੀਲ ਵੀ ਕੀਤੀ ਕਿ ਜਿਥੇ ਉਹ ਆਉਣ ਵਾਲੇ ਸਮੇ ਦੀ ਅਗਵਾਈ ਸੁਚੱਜੇ ਹੱਥਾਂ ਵਿਚ ਜਾਵੇ ਉਹ ਜਿੰਮੇਵਾਰੀ ਨਿਭਾਉਣ, ਉਥੇ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਜੀ ਦੀਆਂ ਹੋਣ ਵਾਲੀਆ ਨਿਯੁਕਤੀਆ ਅਤੇ ਸੇਵਾਮੁਕਤੀਆ ਲਈ ਬਣਨ ਜਾ ਰਹੀ ਨਿਯਮਾਂਵਾਲੀ ਨੂੰ ਇਸ ਢੰਗ ਨਾਲ ਬਣਾਉਣ ਵਿਚ ਯੋਗਦਾਨ ਪਾਉਣ ਕਿ ਕੋਈ ਵੀ ਰਾਜਸੀ ਇਕ ਧੜਾ ਜਾਂ ਸਖਸੀਅਤ ਤਾਨਾਸਾਹੀ ਸੋਚ ਅਧੀਨ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਇਕੱਲੇ ਤੌਰ ਤੇ ਨਾ ਤਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰ ਸਕਣ ਅਤੇ ਨਾ ਹੀ ਮਿੰਟਾਂ ਸੈਕਿੰਟਾਂ ਵਿਚ ਸੇਵਾਮੁਕਤੀ ਕਰ ਸਕਣ । ਬਲਕਿ ਇਹ ਪ੍ਰਕਿਰਿਆ ਸਮੁੱਚੀਆਂ ਸਿੱਖ ਸੰਸਥਾਵਾਂ, ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਪ੍ਰਮੁੱਖ ਸਖਸ਼ੀਅਤਾਂ ਦੀ 101 ਜਾਂ 151 ਮੈਬਰੀ ਸਲਾਹਕਾਰ ਬੋਰਡ ਸ੍ਰੀ ਅਕਾਲ ਤਖਤ ਸਾਹਿਬ ਸਥਾਪਿਤ ਕਰਨ ਵਿਚ ਯੋਗਦਾਨ ਪਾ ਕੇ ਇਸ ਪ੍ਰਕਿਰਿਆ ਨੂੰ ਪਾਰਦਰਸੀ ਬਣਾਉਣ ਵਿਚ ਯੋਗਦਾਨ ਪਾਉਣ ਤਾਂ ਕਿ ਆਉਣ ਵਾਲੀਆ ਸਿੱਖ ਨਸ਼ਲਾਂ ਉਨ੍ਹਾਂ ਵੱਲੋ ਤਹਿ ਕੀਤੀ ਇਸ ਪ੍ਰਕਿਰਿਆ ਉਤੇ ਫਖਰ ਵੀ ਕਰ ਸਕੇ ਅਤੇ ਸਾਡੇ ਜਥੇਦਾਰ ਸਾਹਿਬਾਨ ਦੇ ਮਹਾਨ ਰੁਤਬੇ ਸੰਸਾਰ ਪੱਧਰ ਦੇ ਸਤਿਕਾਰਿਤ ਹੋ ਕੇ ਆਜਾਦਆਨਾ ਢੰਗ ਨਾਲ ਕੌਮ ਪੱਖੀ ਫੈਸਲੇ ਕਰਨ ਦੇ ਉਹ ਸਮਰੱਥ ਹੋ ਸਕਣ ।

ਸ਼ੇਅਰ