ਕੁਰਾਲੀ 21  ਅਪ੍ਰੈਲ(ਜਗਦੇਵ ਸਿੰਘ)

ਪੰਜਾਬ ਵਿੱਚ ਨੌਜਵਾਨਾਂ ਦਾ ਨਸ਼ਿਆਂ ਵੱਲ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉੱਘੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਜਰਨਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਪਿੰਡਾ-ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਇਸੇ ਮੁਹਿੰਮ ਤਹਿਤ ਅੱਜ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਪਿੰਡ ਮਾਜਰਾ ਦੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਵੰਡਿਆ।ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕੋਈ ਸਮਾਂ ਸੀ ਜਦੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਪੂਰੀ ਦੁਨੀਆਂ ਦੇ ਵਿੱਚ ਬੋਲਬਾਲਾ ਸੀ ਪਰ ਹੁਣ ਪੰਜਾਬ ਦਾ ਨੌਜਵਾਨ ਖੇਡਾਂ ਨੂੰ ਛੱਡ ਕੇ ਨਸ਼ਿਆਂ ਦੀ ਦਲਦਲ ਵਿੱਚ ਖੁਭਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ ਮੁੜ ਖੇਡਾਂ ਨਾਲ ਜੋੜਨਾ ਪਵੇਗਾ।ਇਸ ਲਈ ਸਰਕਾਰਾਂ ਤੋਂ ਆਸਾਂ ਨਾ ਰੱਖ ਕੇ ਸਾਨੂੰ ਆਪਣੇ ਪੱਧਰ ਉੱਤੇ ਯਤਨ ਕਰਨੇ ਪੈਣਗੇ। ਜਦੋਂ ਨੌਜਵਾਨ ਖੇਡਾਂ ਦੇ ਨਾਲ ਜੁੜ ਗਏ ਤਾਂ ਆਪਣੇ ਆਪ ਹੀ ਨਸ਼ਿਆਂ ਤੋਂ ਦੂਰ ਹੋ ਜਾਣਗੇ। ਉਹਨਾਂ ਦੱਸਿਆ ਕਿ ਇਸ ਕਿੱਟ ਵਿੱਚ ਫੁੱਟਬਾਲ, ਵਾਲੀਬਾਲ, ਡੰਮਲ, ਨੈਟ ਆਦਿ ਸਮੱਗਰੀ ਸ਼ਾਮਿਲ ਹੈ। ਇਸ ਮੌਕੇ ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਜਗਜੀਤ ਪੰਚ ਮਾਜਰਾ, ਸਨੀ, ਜੱਗੀ, ਗੁਰਵਿੰਦਰ ਸਿੰਘ, ਧੀਰਾ, ਰਾਕੇਸ਼, ਮੱਖਣ ਪੰਚ, ਕਾਲਾ ਬਾਬਾ, ਅਮਨਦੀਪ ਸਿੰਘ, ਪੰਮਾ ਪੰਚ ਬੜੌਦੀ, ਪਲਵਿੰਦਰ ਸਿੰਘ ਗੁਨੋ ਮਾਜਰਾ, ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।।

ਸ਼ੇਅਰ