ਕੁਰਾਲੀ 14 ਅਪ੍ਰੈਲ (ਜਗਦੇਵ ਸਿੰਘ)

ਸੰਵਿਧਾਨ ਨਿਰਮਾਤਾ ਤੇ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 134 ਵੇਂ ਜਨਮ ਦਿਵਸ ਮੌਕੇ ਇਨਸਾਨੀਅਤ ਰਜਿ. ਕੁਰਾਲੀ ਤੇ ਇਲਾਕੇ ਦੇ ਸਮਾਜ ਸੇਵਕਾਂ ਵੱਲੋਂ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਇਹ ਪ੍ਰੋਗਰਾਮ ਰਜਿੰਦਰ ਸਿੰਘ ਪ੍ਰਧਾਨ ਇਨਸਾਨੀਅਤ ਦੀ ਅਗਵਾਈ ਵਿੱਚ ਹੋਇਆ ਤੇ ਮੁੱਖ ਮਹਿਮਾਨ ਵੱਜੋਂ ਖੁਸ਼ਵੀਰ ਸਿੰਘ ਹੈਪੀ ਮੈਂਬਰ ਨਗਰ ਕੌਂਸਲ ਵਾਰਡ ਨੰ 12 ਕੁਰਾਲੀ ਤੇ ਯੂਥ ਆਗੂ ਮਨਪ੍ਰੀਤ ਸਿੰਘ ਗੜਾਂਗ ਪਹੁੰਚੇ। ਯੂਥ ਆਗੂ ਗੁਰਪ੍ਰੀਤ ਸਿੰਘ ਰਿੰਕੂ ਨੇ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰੀ ਲਗਵਾਈ । ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨ ਬਾਰੇ ਤੇ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਕੀਤੇ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਿਛਲੇ ਕੁਝ ਦਿਨਾਂ ਤੋਂ ਬਾਬਾ ਸਾਹਿਬ ਬਾਰੇ ਸਾਜ਼ਿਸ਼ ਤਹਿਤ ਮੰਦਭਾਗੀ ਟਿੱਪਣੀਆਂ ਤੇ ਬਿਆਨਾਂ ਦੀ ਨਿਖੇਧੀ ਕੀਤੀ ਗਈ । ਬਾਬਾ ਸਾਹਿਬ ਨੇ ਦੱਬਲੇ ਕੁਚਲੇ ਲੋਕਾਂ ਨੂੰ ਤੇ ਔਰਤ ਵਰਗ ਨੂੰ ਬਰਾਬਰ ਦਰਜਾ ਸੰਵਿਧਾਨ ਰਾਹੀਂ ਦਬਾਇਆ ਤੇ ਸਭ ਨੂੰ ਬਰਾਬਰ ਦਾ ਹੱਕ ਦਿਵਾਇਆ। ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕੇ ਬਾਬਾ ਸਾਹਿਬ ਨੇ ਪੜੋ ਜੁੜੋ ਤੇ ਸੰਘਰਸ਼ ਕਰੋ ਦਾ ਨਾਅਰਾ ਦਿੱਤਾ ਸੀ ਸੋ ਅੱਜ ਸਾਨੂੰ ਉਨ੍ਹਾਂ ਦੀ ਇਸ ਸੋਚ ਨੂੰ ਸਾਕਾਰ ਕਰਦੇ ਹੋਏ ਨਵੇਂ ਸਮਾਜ ਦੀ ਸਿਰਜਨਾ ਕਰਨੀ ਚਾਹੀਦੀ ਹੈ । ਇਸ ਮੌਕੇ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।ਪ੍ਰੋਗਰਾਮ ਵਿੱਚ ਸੁਸ਼ੀਲ ਕੁਮਾਰ ਨੀਟੂ, ਗੁਰਪ੍ਰੀਤ ਸਿੰਘ ਸ਼ਾਹਪੁਰ, ਪਲਵਿੰਦਰ ਸਿੰਘ, ਗੁਰਸੇਵਕ ਸਿੰਘ, ਵਿੱਕੀ ਗੜਾਂਗ, ਜੱਗੂ ਖਰੜ, ਰਮਨ ਕੁਮਾਰ , ਹੈਪੀ ਸੋਲਖੀਆਂ, ਮੋਨੂੰ ਚਨਾਲੋਂ, ਸੱਜਣ ਸਹੋੜਾਂ, ਵਰਮਾ ਕੁਰਾ

ਸ਼ੇਅਰ