ਕੁਰਾਲੀ, 18 ਜੁਲਾਈ (ਜਗਦੇਵ ਸਿੰਘ)
ਨੇੜੇ ਪਿੰਡ ਬੰਨ ਮਾਜਰਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਕਾਕਾ ਨੋਰਥ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਸਾਉਣ ਮਹੀਨਾ ਸ਼ੁਰੂ ਹੋ ਗਿਆ ਸੋ ਇਸ ਸਾਉਣ ਦੇ ਮਹੀਨੇ ਚ ਸਾਰੇ ਵੱਡੇ ਛੋਟਿਆਂ ਨੂੰ ਅਪੀਲ ਹੈ ਕਿ ਸਾਉਣ ਮਹੀਨੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਸਾਉਣ ਇੱਕ ਅਜਿਹਾ ਮਹੀਨਾ ਹੈ ਕਿ ਇਸ ਚ ਲਗਾਤਾਰ ਮੀਂਹ ਪੈਂਦੇ ਰਹਿੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਨਵੇਂ ਲਗਾਏ ਰੁੱਖਾਂ ਚ ਪਾਣੀ ਨਹੀਂ ਪਾਉਣਾ ਪੈਣਾ ਕਿਉਂਕਿ ਜਿਹੜਾ ਇਹ ਕੁਦਰਤੀ ਮੀਹ ਵਾਲਾ ਪਾਣੀ ਹੁੰਦਾ ਹੈ ਉਹ ਰੁੱਖਾਂ ਨੂੰ ਮੈਂ ਸਮਝਦਾ ਹਾਂ ਦੇਸ਼ੀ ਖਾਦ ਵਾਲਾ ਕੰਮ ਕਰਦਾ ਹੈ ਕਿਉਂਕਿ ਇਸ ਮਹੀਨੇ ਚ ਨਵੇਂ ਬੂਟਿਆਂ ਨੂੰ ਨਾ ਤਾਂ ਜਿਆਦਾ ਧੁੱਪ ਲੱਗੇਗੀ ਜਿਸ ਨਾਲ ਉਹ ਸੁੱਕ ਜਾਣ ਸੋ ਮੈਂ ਸਮਝਦਾ ਹਾਂ ਕਿ ਇਹ ਮਹੀਨਾ ਸਾਡੇ ਸਾਰਿਆਂ ਲਈ ਲਾਹੇਵੰਦ ਹੈ ਸੋ ਇਹ ਮੁਹਿੰਮ ਅਸੀਂ ਵੀ ਆਪਣੇ ਕਲੱਬ ਵੱਲੋਂ ਕੁਝ ਕੁ ਦਿਨਾਂ ਚ ਸ਼ੁਰੂ ਕਰ ਦੇਵਾਂਗੇ ਜੇ ਕਿਸੇ ਨੇ ਆਪਣੀਆਂ ਖਾਲੀ ਥਾਵਾਂ ਤੇ ਰੁੱਖ ਲਗਵਾਣੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਪਰ ਉਸ ਦੇ ਨਾਲ ਨਾਲ ਉਸ ਵਿਅਕਤੀ ਨੂੰ ਸਾਡੇ ਨਾਲ ਮਿਲ ਕੇ ਹੰਬਲਾ ਮਾਰਨਾ ਪੈਣਾ ਹੈ ਕਿਉਂਕਿ ਅਜਿਹੇ ਕੰਮ ਕਿਸੇ ਇੱਕ ਦੇ ਵੱਸ ਨਹੀਂ ਹੁੰਦੇ ਸੋ ਜੋ ਵੀ ਰੁੱਖ ਲਗਾਉਣਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜਲਦ ਤੋਂ ਜਲਦ ਤਾਂ ਕਿ ਅਸੀਂ ਵੱਧ ਤੋਂ ਵੱਧ ਆਪਣੇ ਇਲਾਕੇ ਵਿੱਚ ਰੁੱਖ ਲਗਾ ਸਕੀਏ ਤੇ ਆਪਣੇ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾ ਸਕੀਏ